Monthly Archives: January 2018

ਗੌਂਡਰ ਦੀ ਮਾਂ ਨੇ ਕਿਹਾ “ਮੇਰਾ ਤਾਂ ਪੁੱਤ ਤੁਰ ਗਿਆ, ਹੋਰਾਂ ਦੇ ਪੁੱਤ ਨਾ ਮਾਰੋ”

ਪੁੱਤਰ ਦੀ ਯਾਦ ‘ਚ ਰੋ-ਰੋ ਕੇ ਅੱਖਾਂ ਦਾ ਪਾਣੀ ਸੁੱਕਾ ਚੁੱਕੀ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੀ ਮਾਂ ਜਸਵਿੰਦਰ ਕੌਰ ਦਾ ਕਹਿਣਾ ਸੀ ਕਿ ਉਸ ਦਾ ਪੁੱਤਰ ਤਾਂ ਤੁਰ ਗਿਆ, ਪਰ ਹੋਰ ਮਾਵਾਂ ਦੇ ਪੁੱਤਰ ਜੋ ਜਾਣੇ-ਅਣਜਾਣੇ ਇਸ ਗੁਨਾਹ ਦੀ ਦਲਦਲ ਵਿਚ ਧਸ ਚੁੱਕੇ ਹਨ ਨੂੰ ਫੜ-ਫੜ ਕੇ ਮਾਰ ਮੁਕਾਉਣ ਦੀ ਬਜਾਏ ਸਰਕਾਰ ਨੂੰ ਉਨ੍ਹਾਂ ਦੀ ਵਾਪਸੀ ਜਾਂ ਮੁੱਖ ਧਾਰਾ ਵਿਚ ਲਿਆਉਣ ਲਈ ਮੌਕਾ ਦੇਣਾ ਚਾਹੀਦਾ ਹੈ।

ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ‘ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਮਲਾ

ਅਣਪਛਾਤੇ ਹਮਲਾਵਰ ਨੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੂੰ ਮੋਟਰ ਸਾਈਕਲ ਸਮੇਤ ਕੀਤਾ ਅੱਗ ਦੇ ਹਵਾਲੇ
ਹੁਸ਼ਿਆਪਰ ‘ਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ‘ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਹੈ।
ਇਸ ਘਟਨਾ ‘ਚ ਹਮਲਾਵਰ ਵੱਲੋਂ ਗੁਰਨਾਮ ਸਿੰਘ ਨੂੰ ਮੋਟਰ ਸਾਈਕਲ ਸਮੇਤ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਕਾਰਨ ਪੀੜਤ ਦੀ ਮੌਤ ਹੋ ਗਈ ।

खेलते खेलते मिट्टी में दब गए बच्चे, 4 की मौत 

राजस्थान के सीकर में मिट्टी में दबने से चार बच्चों की आज मौत हो गई। पुलिस के अनुसार शहर में बीड़ के बालाजी के पास एक खाई में राहुल, अभिषेक, संजय और महेश खेल रहे थे इस दौरान मिट्टी ढह गई और उसमें दबकर इनकी मौत हो गई।

ਤੇਜ਼ ਰਫ਼ਤਾਰ ਗੱਡੀ ਖੰਭੇ ‘ਚ ਵੱਜਣ ਨਾਲ ਡਰਾਈਵਰ ਜ਼ਖਮੀ

ਚੇਤਨਪੁਰਾ ਬੀਤੀ ਸ਼ਾਮ ਬਲਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਟੈਗੋਰ ਐਵੀਨਿਊ ਅੰਮ੍ਰਿਤਸਰ ਜੋ ਆਈ-ਟਵੰਟੀ ਗੱਡੀ ਨੰ. ਪੀ ਬੀ 02 ਸੀ ਐੱਨ 5123 ‘ਚ ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਨੂੰ ਆ ਰਿਹਾ ਸੀ ਤੇ ਚੇਤਨਪੁਰਾ (ਪੈਲੇਸ ਵਿਹੜਾ ਸ਼ਗਨਾਂ) ਦੇ ਲਾਗੇ ਆ ਕੇ ਤੇਜ਼ ਰਫ਼ਤਾਰ ਗੱਡੀ ਦਾ ਸੰਤੁਲਨ ਵਿਗੜ ਜਾਣ ਕਾਰਨ ਬੇਕਾਬੂ ਹੋਈ ਗੱਡੀ ਸੜਕ ਦੇ ਨਜ਼ਦੀਕ ਬਿਜਲੀ ਦੇ ਖੰਭੇ

ਗੈਂਗਵਾਰ ਦੇ ਮਾਮਲਿਆਂ ‘ਚ ਪੰਜਾਬੀਆਂ ਨੇ ਕੈਨੇਡਾ ‘ਚ ਚੱਕੀ ਅੱਤ

ਪੰਜਾਬ ‘ਚ ਜਿੱਥੇ ਗੈਂਗਸਟਰਾਂ ਨੂੰ ਲੈ ਕੇ ਨਵੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਥੇ ਹੀ ਬੀਤੇ ਦਿਨੀਂ ਜਿੱਥੇ ਪੰਜਾਬ ਪੁਲਸ ਵੱਲੋਂ ਐਨਕਾਊਂਟਰ ਕਰ ਵਿੱਕੀ ਗੌਂਡਰ ਅਤੇ ਪ੍ਰੇਮੀ ਲਹੌਰੀਏ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਤਾਂ ਉਥੇ ਕੈਨੇਡਾ ‘ਚ ਪੰਜਾਬੀ ਗੈਂਗਸਟਰ ਦੇ ਮਾਮਲਿਆਂ ‘ਚ ਸਭ ਤੋਂ ਅੱਗੇ ਹਨ। ਬੀਤੇ 25 ਸਾਲਾਂ ‘ਚ ਕੈਨੇਡਾ ‘ਚ ਪੰਜਾਬੀ ਮੁੰਡਿਆਂ ਦੀ ਹਿੰਸਾ ਵੈਨਕੂਵਰ ਦੇ ਸਰੀ ਤੋਂ ਸ਼ੁਰੂ ਹੋ ਕੇ ਐਬਟਸਫੋਰਡ ਤੱਕ ਪਹੁੰਚ ਗਿਆ ਹੈ। ਜਿੱਥੇ ਬੀਤੇ ਕੁਝ ਸਾਲਾਂ ‘ਚ ਦਰਜਨ ਤੋਂ ਵਧ ਮੁੰਡੇ ਮਾਰੇ ਜਾ ਚੁੱਕੇ ਹਨ। 

ਕੋਈ ਗੈਂਗਸਟਰ ਨਾ ਚੜ੍ਹਿਆ ਜ਼ਿੰਦਗੀ ਦੀ ਟੀਸੀ

ਪੰਜਾਬ ਦਾ ਕੋਈ ਗੈਂਗਸਟਰ ਜ਼ਿੰਦਗੀ ਦੀ ਟੀਸੀ ’ਤੇ ਨਹੀਂ ਚੜ੍ਹ ਸਕਿਆ। ਉਮਰ ਦੇ ਚੌਥੇ ਦਹਾਕੇ ਤੋਂ ਪਹਿਲਾਂ ਹੀ ਬਹੁਤੇ ਗੈਂਗਸਟਰ ਜਹਾਨੋਂ ਰੁਖ਼ਸਤ ਹੋ ਜਾਂਦੇ ਹਨ। ਪੰਜਾਬ ਵਿੱਚ ਲੰਘੇ ਵਰ੍ਹਿਆਂ ਵਿੱਚ ਦਰਜਨਾਂ ਪੁਲੀਸ ਮੁਕਾਬਲੇ ਹੋਏ ਹਨ। ਪੁਲੀਸ ਰਿਪੋਰਟ ਅਨੁਸਾਰ ਪੰਜਾਬ ਵਿੱਚ 57 ਗੈਂਗ ਕੰਮ ਕਰਦੇ ਹਨ, ਜਿਨ੍ਹਾਂ ਵਿੱਚ ਕਰੀਬ 423 ਗੈਂਗਸਟਰ ਸ਼ਾਮਲ ਹਨ। ਸਭ ਤੋਂ ਵੱਧ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਰੀਬ 90 ਅਤੇ ਕਪੂਰਥਲਾ ਵਿੱਚ 68 ਗੈਂਗਸਟਰ ਹਨ। ਮੋਗਾ ਵਿੱਚ ਇਨ੍ਹਾਂ ਦੀ ਗਿਣਤੀ 40 ਦੱਸੀ ਜਾ ਰਹੀ ਹੈ।

ਰੱਬ ਕਿਉਂ ਨਹੀਂ ਹੈ ਿੲਸ ਤੇ ਵਿਚਾਰ ਕੀਤੀ ਜਾਵੇ

ਅਖੌਤੀ ਵਿਦਵਾਨਾਂ ਲਈ……!

ਿੲੱਕ ਵਾਰ ਹਵਾਈ ਜਹਾਜ ਚ ਿੲੱਕ ਨਾਸਤਿਕ ਕਿਸੇ ਛੋਟੀ ਕੁੜੀ ਦੀ ਨਾਲਦੀ ਸੀਟ ਤੇ ਬੈਠਾ ਸੀ। ਉਹ ਕੁੜੀ ਕੋਈ ਕਿਤਾਬ ਪੜ ਰਹੀ ਸੀ ਨਾਸਤਿਕ ਨੇਂ ਉਸ ਨੂੰ ਟੋਕ ਕੇ ਕਿਹਾ ਚਲੋ ਕਿਸੇ ਵਿਸ਼ੇ ਤੇ ਬਹਿਸ ਕਰਦੇਂ ਹਾਂ ਫਿਰ ਿੲਹ ਸਫਰ ਛੇਤੀ ਗੁਜਰ ਜਾਏਗਾ। ਕੁੜੀ ਨੇਂ ਅੱਗੋਂ ਪੁੱਛਿਆ ਕਿ ਕਿਹੜੇ ਵਿਸ਼ੇ ਤੇ ਗੱਲਬਾਤ ਕਰਨੀਂ ਚਾਹੁੰਦੇ ਹੋ? ਤਾਂ ਨਾਸਤਿਕ ਨੇਂ ਉੱਤਰ ਦਿੱਤਾ ” ਰੱਬ ਕਿਉਂ ਨਹੀਂ ਹੈ ਿੲਸ ਤੇ ਵਿਚਾਰ ਕੀਤੀ ਜਾਵੇ”

ਵਿੱਕੀ ਗੌਂਡਰ ਦੇ ਮਾਰੇ ਜਾਣ ਦੇ ਬਾਅਦ ਗੈਂਗਸਟਰਾਂ ਬਾਰੇ ਚਰਚਾ ਇੱਕ ਵਾਰ ਫੇਰ ਤੇਜ਼

ਵਿੱਕੀ ਗੌਂਡਰ ਦੇ ਮਾਰੇ ਜਾਣ ਦੇ ਬਾਅਦ ਗੈਂਗਸਟਰਾਂ ਬਾਰੇ ਚਰਚਾ ਇੱਕ ਵਾਰ ਫੇਰ ਤੇਜ਼ ਹੋ ਗਈ ਹੈ। ਕੋਈ ਸੱਜਣ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਗੈਂਗਸਟਰ ਬਣਦੇ ਕਿਵੇਂ ਹਨ ਅਤੇ ਕੋਈ ਉਹਨਾਂ ਨੂੰ ਸਿਆਸਤਦਾਨਾਂ ਦੀ ਪੈਦਾਇਸ਼ ਦੱਸ ਰਿਹਾ ਹੈ। ਦਰਅਸਲ 1947 ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ ਨੇ ਕੁੱਝ ਅਜਿਹੇ ਜਜ਼ਬਾਤੀ ਕਿਸਮ ਦੇ ਮੁੰਡਿਆਂ ਨੂੰ ਸਿਆਸੀ ਤੇ ਪੁਲਿਸੀਆ ਹੱਲਾ ਸ਼ੇਰੀ ਦਿੱਤੀ ਜਿਸ ਤੋਂ ਸ਼ਬਦ ‘ਬਦਮਾਸ਼’ ਦੇ ਅਰਥ ਬਦਲ ਗਏ ਸਨ। ਬਾਅਦ ‘ਚ ਕੈਰੋਂ ਆਪ ਵੀ ਉਸੇ ਜੁਗਤੀ ਦਾ ਸ਼ਿਕਾਰ ਹੋ ਗਿਆ

ਇਹ ਲੋਕ ਨਹੀ ਸੁੱਧਰ ਸਕਦੇ ਕੁਕਰਮ ਕਰਨੋਂ

ਇਹ ਲੋਕ ਨਹੀ ਸੁੱਧਰ ਸਕਦੇ ਕੁਕਰਮ ਕਰਨੋਂ ! ਸੱਭ ਜਾਣਦੇ ਨੇ ਇੱਕ ਦਿਨ ਮਰ ਜਾਣਾ ! ਪਤਾ ਨਹੀਂ ਕਿਓਂ ਖ਼ੁਦਾ ਦਾ ਖੌਂਫ਼ ਨਹੀਂ ਖਾਂਦੇ ! ਕਿਸੇ ਨੂੰ ਮਾਰ ਦੇਣਾਂ ਕਿਹੜੀ ਬਹਾਦਰੀ ਏ ! ਸਜਾਵਾਂ ਹੋਰ ਵੀ ਨੇ ਦੁਨੀਆਂ ਦੀਆਂ ਅਦਾਲਤਾਂ ਵਿਚ ! ਖ਼ੈਰ ! ਅਕਿ੍ਤਘਣ ਲੋਕ ਜਿਊਦੀਆਂ ਲਾਸ਼ਾਂ ਵਰਗੇ ਹੁੰਦੇ ਨੇ ਕਿਸੇ ਮਾਂ ਦੇ ਵੈਣ ਲਾਸ਼ ਕਿੰਝ ਸੁਣ ਸਕਦੀ ਏ ! ਆਮਿਨ ! B2 ! “इस दौर ए सियासत का बस इतना सा फसाना है, बस्ती भी जलानी है और मातम भी मनाना है” ~ मिर्ज़ा ग़ालिब

ਮੁਕਾਬਲੇ ਆਲੀ ਪੁਲਸ ਬਿਆਨਤ ਕਹਾਣੀ

ਮੁਕਾਬਲੇ ਆਲੀ ਪੁਲਸ ਬਿਆਨਤ ਕਹਾਣੀ ਕਦੇ ਵੀ ਸਹੀ ਨਹੀਂ ਹੁੰਦੀ। ਪੰਜਾਬ ਦੇ ਜੀ ਨਿਊਜ (ਭਾਜਪਾ-ਸੁਭਾਸ ਚੰਦਰਾਂ), ਪੀਟੀਸੀ (ਪ੍ਰਕਾਸ਼ ਤੇਰਾ ਚੈਨਲ) ਨਿਊਜ 18 (ਅੰਬਾਨੀ) ਹਾਲ ਦੁਹਾਈ ਪਾ ਰਹੇ, ਮੁਕਾਬਲੇ ਪੁਲਸੀਆ ਕਹਾਣੀ ਮੁਤਾਬਕ ਮੌਕਾ-ਏ-ਵਾਰਦਾਤ ਤੋਂ ਲੈ ਸਮਸਾਨ ਤੱਕ…
ਪਰ ਇਹ ਚੈਨਲਾਂ ਨੂੰ ਪੰਜਾਬੀਅਤ- ਪੰਜਾਬੀ- ਪੰਜਾਬ ਹਿੱਤ ਦਾ ਕੋਈ ਵਾਹ ਵਾਸਤਾ ਨਹੀਂ ਤੇ ਕੇਵਲ ਤੇ ਕੇਵਲ ਆਪਣੀ ਟੀਆਰਪੀ (Television Rating Point) ਲਈ ਤਾਂ ਜੋ ਇਹਨਾਂ ਸਮੇ ‘ਚ ਮਿਲਣ ਆਲੇ ਇਸਤਿਹਾਰਾਂ ਰਾਂਹੀ ਮੋਟਾ ਪੈਹਾ ਕਮਾਇਆ ਜਾ ਸਕੇ…
ਕਈ ਮਿੱਤਰਾਂ ਨੇ ਆਖਿਆ ਕਿ ਫਲਾਣਾਂ ਪੱਤਰਕਾਰ ਤੇਜ ਏਨੀ ਦੂਰ ਤੋਂ ਪਹਿਲਾਂ ਓਥੇ ਪੁੱਜ ਗਿਆ ਪਰ ਮਿੱਤਰਾ ਇਹ ਤੇਜੀ…. ਖਾਤੇ ਜਾਂਦਾ ਪੈਹਾ ਲਿਆਉਂਦਾ ਐ ਕਿਤੇ ਮਰਜੀ ਜਾ ਸਰਕਾਰੀ ਕਵਰੇਜ ਕਰਲੋ- ਪਰ ਜਦ ਪਰਿਵਾਰਾਂ ਦੇ ਹਾਲ ਮੰਦਹਾਲੀ ਹੋਣ ਇਹ ਚੈਨਲ ਬੁਲਾਇਆ ਵੀ ਨੀ ਜਾਣੇ ਨੋਟ ਕਰਲੋ…
ਜੇ ਗਏ ਵੀ ਏਨੀ ਲੰਬੀ ਕਵਰੇਜ ਨੀ ਕਰ ਸਕਣਗੇ ਹਾਕਮ ਧੌਣ ਨੱਪ ਦੇਣਗੇ…
✍️ਸਾਹਿਬ