ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ‘ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਮਲਾ

ਅਣਪਛਾਤੇ ਹਮਲਾਵਰ ਨੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੂੰ ਮੋਟਰ ਸਾਈਕਲ ਸਮੇਤ ਕੀਤਾ ਅੱਗ ਦੇ ਹਵਾਲੇ
ਹੁਸ਼ਿਆਪਰ ‘ਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ‘ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਹੈ।
ਇਸ ਘਟਨਾ ‘ਚ ਹਮਲਾਵਰ ਵੱਲੋਂ ਗੁਰਨਾਮ ਸਿੰਘ ਨੂੰ ਮੋਟਰ ਸਾਈਕਲ ਸਮੇਤ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਕਾਰਨ ਪੀੜਤ ਦੀ ਮੌਤ ਹੋ ਗਈ ।ਗੁਰਨਾਮ ਸਿੰਘ ਦੀ ਲਾਸ਼ ਸੜੀ ਹੋਈ ਹਾਲਤ ‘ਚ ਖੇਤਾਂ ‘ਚੋਂ ਬਰਾਮਦ ਹੋਈ ਸੀ, ਜਿਸਨੂੰ ਪੁਲਿਸ ਵੱਲੋਂ ਕਬਜੇ ‘ਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਮਿਲੀ ਜਾਣਕਾਰੀ ਮੁਤਾਬਕ, ਗੁਰਨਾਮ ਸਿੰਘ ਬੀਤੀ ਰਾਤ ਆਪਣੇ ਖੇਤਾਂ ਤੋਂ ਘਰ ਵੱਲ ਜਾ ਰਿਹਾ ਸੀ, ਜਦੋਂ ਕਿਸੇ ਅਣਪਛਾਤੇ ਹਮਲਾਵਰ ਨੇ ਉਸਨੂੰ ਮੋਟਰ ਸਾਈਕਲ ਸਮੇਤ ਅੱਗ ਦੇ ਹਵਾਲੇ ਕਰ ਦਿੱਤਾ।