ਗੈਂਗਵਾਰ ਦੇ ਮਾਮਲਿਆਂ ‘ਚ ਪੰਜਾਬੀਆਂ ਨੇ ਕੈਨੇਡਾ ‘ਚ ਚੱਕੀ ਅੱਤ

ਪੰਜਾਬ ‘ਚ ਜਿੱਥੇ ਗੈਂਗਸਟਰਾਂ ਨੂੰ ਲੈ ਕੇ ਨਵੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਥੇ ਹੀ ਬੀਤੇ ਦਿਨੀਂ ਜਿੱਥੇ ਪੰਜਾਬ ਪੁਲਸ ਵੱਲੋਂ ਐਨਕਾਊਂਟਰ ਕਰ ਵਿੱਕੀ ਗੌਂਡਰ ਅਤੇ ਪ੍ਰੇਮੀ ਲਹੌਰੀਏ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਤਾਂ ਉਥੇ ਕੈਨੇਡਾ ‘ਚ ਪੰਜਾਬੀ ਗੈਂਗਸਟਰ ਦੇ ਮਾਮਲਿਆਂ ‘ਚ ਸਭ ਤੋਂ ਅੱਗੇ ਹਨ। ਬੀਤੇ 25 ਸਾਲਾਂ ‘ਚ ਕੈਨੇਡਾ ‘ਚ ਪੰਜਾਬੀ ਮੁੰਡਿਆਂ ਦੀ ਹਿੰਸਾ ਵੈਨਕੂਵਰ ਦੇ ਸਰੀ ਤੋਂ ਸ਼ੁਰੂ ਹੋ ਕੇ ਐਬਟਸਫੋਰਡ ਤੱਕ ਪਹੁੰਚ ਗਿਆ ਹੈ। ਜਿੱਥੇ ਬੀਤੇ ਕੁਝ ਸਾਲਾਂ ‘ਚ ਦਰਜਨ ਤੋਂ ਵਧ ਮੁੰਡੇ ਮਾਰੇ ਜਾ ਚੁੱਕੇ ਹਨ। 
ਐਬਟਸਫੋਰਡ ‘ਚ ਮੁੱਖ ਲੜਾਈ ਰੈੱਡ ਸਕੌਰਪੀਅਨ ਗੈਂਗ (ਗਰੇਵਾਲ-ਕੰਗ-ਧਾਲੀਵਾਲ ਗੈਂਗ) ਅਤੇ ਯੂਨਾਈਟੇਡ ਨੇਸ਼ਨਜ਼ ਗੈਂਗ (ਸਿੱਧੂ-ਸੰਧੂ-ਗੈਂਗ) ਵਿਚਾਲੇ ਚੱਲ ਰਹੀ ਹੈ। ਇਸ ਦਰਮਿਆਨ ਇਕ ਛੋਟਾ ਜਿਹਾ ਹੋਰ ਗਰੁੱਪ ‘ਬ੍ਰਦਰਜ਼ ਕੀਪਰਜ਼’ ਬਣ ਗਿਆ ਹੈ।
ਵੈਨਕੂਵਰ ‘ਚ ਬੀਤੀ 13 ਜਨਵਰੀ ਨੂੰ ਜਿੱਥੇ 1 ਗਰੁੱਪ ਵੱਲੋਂ ਗੋਲੀਬਾਰੀ ਕੀਤੇ ਜਾਣ ਦੌਰਾਨ ਇਕ 15 ਸਾਲਾਂ ਨਾਬਾਲਿਗ ਦੀ ਮੌਤ ਹੋ ਗਈ ਸੀ। ਨਾਬਾਲਿਗ ਦੀ ਪਛਾਣ ਐਲਫਰੈਡ ਵਾਂਗ ਵੱਜੋਂ ਕੀਤੀ ਗਈ ਸੀ। ਉਹ ਆਪਣੇ ਮਾਤਾ-ਪਿਤਾ ਨਾਲ ਕਾਰ ‘ਚ ਬੈਠ ਕੇ ਆ ਰਿਹਾ ਸੀ। ਉਦੋਂ ਹੀ ਉਹ ਵੈਨਕੂਵਰ ‘ਚ ਹੋ ਰਹੀ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ। ਗੋਲੀਬਾਰੀ ਦੌਰਾਨ ਉਹ ਬੁਰੀ ਜ਼ਖਮੀ ਹੋ ਗਿਆ ਸੀ, ਮੌਕੇ ‘ਤੇ ਉਸ ਨੂੰ ਨੇੜੇ ਦੇ ਇਕ ਹਸਪਤਾਲ ‘ਚ ਦਾਖਲ ਕਰਾਇਆ ਗਿਆ। ਪਰ 2 ਦਿਨਾਂ (15 ਜਨਵਰੀ ਨੂੰ) ਬਾਅਦ ਉਸ ਦੀ ਹਸਪਤਾਲ ‘ਚ ਮੌਤ ਹੋ ਗਈ ਸੀ। ਉਸ ਵੇਲੇ ਪੁਲਸ ਨੇ ਇਹ ਕਿਹਾ ਸੀ ਕਿ ਗੋਲੀਬਾਰੀ ਦਾ ਨਿਸ਼ਾਨਾ 23 ਸਾਲਾਂ ਨੌਜਵਾਨ ਸੀ, ਜਿਸ ਦੀ ਪਛਾਣ ਕੈਵਿਨ ਵਾਈਟ ਸਾਈਡ ਵੱਜੋਂ ਕੀਤੀ ਗਈ ਸੀ। ਉਸ ਦੀ ਵੀ ਗੋਲੀਬਾਰੀ ਦੌਰਾਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਜਾਂਚ ‘ਚ ਲੱਗੀ ਹੋਈ ਸੀ ਕਿ ਇਸ ਗੋਲੀਬਾਰੀ ਪਿੱਛੇ ਕਿਸ ਗਰੁੱਪ ਦਾ ਹੱਥ ਹੋ ਸਕਦਾ ਹੈ। ਜਾਂਚ ਤੋਂ ਬਾਅਦ ਪੁਲਸ ਨੇ ਕਿਹਾ ਕਿ ਇਹ ਕਾਰਾ ਪੰਜਾਬੀ ਨੌਜਵਾਨਾਂ ਦਾ ਹੈ। ਜ਼ਿਕਰਯੋਗ ਹੈ ਕਿ ਐਬਟਸਫੋਰਡ ਤੋਂ ਬਾਹਰ ਸਰੀ, ਵੈਨਕੂਵਰ, ਲੈਂਗਲੀ, ਐਡਮਿੰਟਨ ‘ਚ ਹੋਏ ਪੰਜਾਬੀ ਨੌਜਵਾਨਾਂ ਦੇ ਕਤਲਾਂ ਜੀ ਥਾਂ ਐਬਟਸਫੋਰਡ ‘ਚ ਹੀ ਹੈ।
ਇਸ ਗਰੁੱਪ ਦਾ ਸਬੰਧ ਜਿਮੀ ਸੰਧੂ ਨਾਲ ਹੈ ਜਿਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਸਾਥੀ ਸੰਦੀਪ ਸਿੱਧੂ ਜਿਹੜਾ ਕਿ ਅਮਰੀਕਾ ਨਾਲ ਸਬੰਧ ਰੱਖਦਾ ਹੈ।
ਇਸ ਗਰੁੱਪ ‘ਤੇ ਪਹਿਲਾਂ ਹੀ ਕਈ ਤਰ੍ਹਾਂ ਦੇ ਦੋਸ਼ ਲੱਗ ਚੁੱਕੇ ਹਨ। ਗਰੁੱਪ ‘ਚ ਸ਼ਾਮਲ ਸਿੱਧੂ ਦੇ ਭਰਾ ਨਵਦੀਪ (24) ਅਤੇ ਹਰਮਨ ਮੰਗਤ (22) ਦੀ ਇਕ ਗੋਲੀਬਾਰੀ ਦੌਰਾਨ 17 ਜਨਵਰੀ ਨੂੰ ਮੌਤ ਹੋ ਗਈ ਸੀ। ਕੁਝ ਸਾਲ ਪਹਿਲਾਂ ਗਵਿੰਦਰ ਗਰੇਵਾਲ ਨਾਂ ਦੇ ਇਕ ਨੌਜਵਾਨ ਨੇ ਆਪਣਾ ਗਰੁੱਪ ਸ਼ੁਰੂ ਕੀਤਾ, ਜਿਸ ਨੂੰ ‘ਬ੍ਰਦਰਜ਼ ਕੀਪਰਜ਼’ ਦਾ ਨਾਂ ਦਿੱਤਾ ਗਿਆ। ਗਰੇਵਾਲ ਦੇ ਗਰੁੱਪ ‘ਚ ਸ਼ਾਮਲ ਨੌਜਵਾਨਾਂ ਨੇ ਆਪਣੀ ਛਾਤੀ ‘ਤੇ ਟੈਟੂ ਬਣਾਏ ਹੋਏ ਹਨ। ਉਥੇ ਹੀ ਗਰੇਵਾਲ ਨੂੰ 2017 ਦੇ ਅੱਧ ਵਿਚਾਲੇ ਇਕ ਦੋਸ਼ ‘ਚ ਸ਼ਾਮਲ ਹੋਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਪਰ ਉਹ 27 ਸਤੰਬਰ, 2017 ਨੂੰ ਬੇਲ ‘ਤੇ ਰਿਹਾਅ ਹੋ ਗਿਆ ਸੀ। ਪੁਲਸ ਨੇ ਦੱਸਿਆ ਕਿ ਗਰੇਵਾਲ ਹਰ ਕਿਸੇ ਨਾਲ ਲੜਾਈ ਕਰਦਾ ਸੀ ਤਾਂ ਉਦੋਂ ਗਰੇਵਾਲ ਗਰੁੱਪ ਦੀ ਲੜਾਈ 27 ਅਕਤੂਬਰ ਨੂੰ ਦੂਜੇ ਗਰੁੱਪ ਨਾਲ ਹੋਈ, ਜਿਸ ‘ਚ ਗਰੇਵਾਲ ਗਰੁੱਪ ਦੇ 2 ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਜਿਨ੍ਹਾਂ ਦੀ ਪਛਾਣ ਰੈਂਡੀ ਅਤੇ ਗੈਰੀ ਕੰਗ ਵੱਜੋਂ ਕੀਤੀ ਗਈ ਸੀ। ਰੈਂਡੀ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਗੈਰੀ ਇਲਾਜ ਅਧੀਨ ਸੀ। ਜਿਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ। 22 ਦਸੰਬਰ ਨੂੰ ਗਰੇਵਾਲ ਦੀ ਮ੍ਰਿਤਕ ਦੇਹ ਉਸ ਦੇ ਇਕ ਅਪਾਰਟਮੈਂਟ ‘ਚੋਂ ਮਿਲੀ ਸੀ। ਜਿਸ ਕਾਰਨ ਪੁਲਸ ਨੇ ਸ਼ੱਕ ਜਤਾਇਆ ਕਿ 13 ਜਨਵਰੀ ਨੂੰ ਵੈਨਕੂਵਰ ‘ਚ ਹੋਈ ਗੋਲੀਬਾਰੀ ਦੇ ਪਿੱਛੇ ਪੰਜਾਬੀ ਨੌਜਵਾਨਾਂ ਦਾ ਹੱਥ ਹੋ ਸਕਦਾ ਹੈ। ਕਿਉਂਕਿ ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਨੇ ਅਜਿਹੀਆਂ ਅਣਗਿਣਤ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਿਸ ਕਾਰਨ ਪੁਲਸ ਦਾ ਸਿੱਧਾ ਸ਼ੱਕ ਪੰਜਾਬੀ ਗੈਂਗਸਟਰ ‘ਤੇ ਜਾਂਦਾ ਹੈ।