ਤੇਜ਼ ਰਫ਼ਤਾਰ ਗੱਡੀ ਖੰਭੇ ‘ਚ ਵੱਜਣ ਨਾਲ ਡਰਾਈਵਰ ਜ਼ਖਮੀ

ਚੇਤਨਪੁਰਾ ਬੀਤੀ ਸ਼ਾਮ ਬਲਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਟੈਗੋਰ ਐਵੀਨਿਊ ਅੰਮ੍ਰਿਤਸਰ ਜੋ ਆਈ-ਟਵੰਟੀ ਗੱਡੀ ਨੰ. ਪੀ ਬੀ 02 ਸੀ ਐੱਨ 5123 ‘ਚ ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਨੂੰ ਆ ਰਿਹਾ ਸੀ ਤੇ ਚੇਤਨਪੁਰਾ (ਪੈਲੇਸ ਵਿਹੜਾ ਸ਼ਗਨਾਂ) ਦੇ ਲਾਗੇ ਆ ਕੇ ਤੇਜ਼ ਰਫ਼ਤਾਰ ਗੱਡੀ ਦਾ ਸੰਤੁਲਨ ਵਿਗੜ ਜਾਣ ਕਾਰਨ ਬੇਕਾਬੂ ਹੋਈ ਗੱਡੀ ਸੜਕ ਦੇ ਨਜ਼ਦੀਕ ਬਿਜਲੀ ਦੇ ਖੰਭੇ ਨੂੰ ਤੋੜ ਕੇ ਲੰਘ ਗਈ ਤੇ ਪਲਟੀਆਂ ਖਾਂਦੀ ਹੋਈ ਕਾਫ਼ੀ ਦੂਰ ਜਾ ਕੇ ਡਿੱਗੀ।ਗੱਡੀ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਅੰਮ੍ਰਿਤਸਰ ਲਿਜਾ ਕੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਭਾਵੇਂ ਕੋਈ ਖੁਸ਼ੀ ਦਾ ਮਾਹੌਲ ਹੋਵੇ ਜਾਂ ਗਮੀ ਦਾ, ਚੋਰ ਇਹ ਵੇਲਾ ਕਦੇ ਨਹੀਂ ਖੁੰਝਣ ਦਿੰਦੇ। ਨਿੰਦਣਯੋਗ ਘਟਨਾ ਇਹ ਦੇਖਣ ਨੂੰ ਮਿਲੀ ਕਿ ਸ਼ਾਮ ਨੂੰ ਹੋਏ ਸੜਕ ਹਾਦਸੇ ਦੌਰਾਨ ਜੋ ਗੱਡੀ ਪੂਰੀ ਟੁੱਟ ਤਰ੍ਹਾਂ ਚੁੱਕੀ ਸੀ, ਦੇ ਚੋਰਾਂ ਨੇ 2 ਟਾਇਰ ਚੋਰੀ ਕਰ ਲਏ। ਥਾਣਾ ਝੰਡੇਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਦਿੱਤੀ ਸੀ।