ਮੁਕਾਬਲੇ ਆਲੀ ਪੁਲਸ ਬਿਆਨਤ ਕਹਾਣੀ

ਮੁਕਾਬਲੇ ਆਲੀ ਪੁਲਸ ਬਿਆਨਤ ਕਹਾਣੀ ਕਦੇ ਵੀ ਸਹੀ ਨਹੀਂ ਹੁੰਦੀ। ਪੰਜਾਬ ਦੇ ਜੀ ਨਿਊਜ (ਭਾਜਪਾ-ਸੁਭਾਸ ਚੰਦਰਾਂ), ਪੀਟੀਸੀ (ਪ੍ਰਕਾਸ਼ ਤੇਰਾ ਚੈਨਲ) ਨਿਊਜ 18 (ਅੰਬਾਨੀ) ਹਾਲ ਦੁਹਾਈ ਪਾ ਰਹੇ, ਮੁਕਾਬਲੇ ਪੁਲਸੀਆ ਕਹਾਣੀ ਮੁਤਾਬਕ ਮੌਕਾ-ਏ-ਵਾਰਦਾਤ ਤੋਂ ਲੈ ਸਮਸਾਨ ਤੱਕ…
ਪਰ ਇਹ ਚੈਨਲਾਂ ਨੂੰ ਪੰਜਾਬੀਅਤ- ਪੰਜਾਬੀ- ਪੰਜਾਬ ਹਿੱਤ ਦਾ ਕੋਈ ਵਾਹ ਵਾਸਤਾ ਨਹੀਂ ਤੇ ਕੇਵਲ ਤੇ ਕੇਵਲ ਆਪਣੀ ਟੀਆਰਪੀ (Television Rating Point) ਲਈ ਤਾਂ ਜੋ ਇਹਨਾਂ ਸਮੇ ‘ਚ ਮਿਲਣ ਆਲੇ ਇਸਤਿਹਾਰਾਂ ਰਾਂਹੀ ਮੋਟਾ ਪੈਹਾ ਕਮਾਇਆ ਜਾ ਸਕੇ…
ਕਈ ਮਿੱਤਰਾਂ ਨੇ ਆਖਿਆ ਕਿ ਫਲਾਣਾਂ ਪੱਤਰਕਾਰ ਤੇਜ ਏਨੀ ਦੂਰ ਤੋਂ ਪਹਿਲਾਂ ਓਥੇ ਪੁੱਜ ਗਿਆ ਪਰ ਮਿੱਤਰਾ ਇਹ ਤੇਜੀ…. ਖਾਤੇ ਜਾਂਦਾ ਪੈਹਾ ਲਿਆਉਂਦਾ ਐ ਕਿਤੇ ਮਰਜੀ ਜਾ ਸਰਕਾਰੀ ਕਵਰੇਜ ਕਰਲੋ- ਪਰ ਜਦ ਪਰਿਵਾਰਾਂ ਦੇ ਹਾਲ ਮੰਦਹਾਲੀ ਹੋਣ ਇਹ ਚੈਨਲ ਬੁਲਾਇਆ ਵੀ ਨੀ ਜਾਣੇ ਨੋਟ ਕਰਲੋ…
ਜੇ ਗਏ ਵੀ ਏਨੀ ਲੰਬੀ ਕਵਰੇਜ ਨੀ ਕਰ ਸਕਣਗੇ ਹਾਕਮ ਧੌਣ ਨੱਪ ਦੇਣਗੇ…
✍️ਸਾਹਿਬ