ਰੱਬ ਕਿਉਂ ਨਹੀਂ ਹੈ ਿੲਸ ਤੇ ਵਿਚਾਰ ਕੀਤੀ ਜਾਵੇ

ਅਖੌਤੀ ਵਿਦਵਾਨਾਂ ਲਈ……!

ਿੲੱਕ ਵਾਰ ਹਵਾਈ ਜਹਾਜ ਚ ਿੲੱਕ ਨਾਸਤਿਕ ਕਿਸੇ ਛੋਟੀ ਕੁੜੀ ਦੀ ਨਾਲਦੀ ਸੀਟ ਤੇ ਬੈਠਾ ਸੀ। ਉਹ ਕੁੜੀ ਕੋਈ ਕਿਤਾਬ ਪੜ ਰਹੀ ਸੀ ਨਾਸਤਿਕ ਨੇਂ ਉਸ ਨੂੰ ਟੋਕ ਕੇ ਕਿਹਾ ਚਲੋ ਕਿਸੇ ਵਿਸ਼ੇ ਤੇ ਬਹਿਸ ਕਰਦੇਂ ਹਾਂ ਫਿਰ ਿੲਹ ਸਫਰ ਛੇਤੀ ਗੁਜਰ ਜਾਏਗਾ। ਕੁੜੀ ਨੇਂ ਅੱਗੋਂ ਪੁੱਛਿਆ ਕਿ ਕਿਹੜੇ ਵਿਸ਼ੇ ਤੇ ਗੱਲਬਾਤ ਕਰਨੀਂ ਚਾਹੁੰਦੇ ਹੋ? ਤਾਂ ਨਾਸਤਿਕ ਨੇਂ ਉੱਤਰ ਦਿੱਤਾ ” ਰੱਬ ਕਿਉਂ ਨਹੀਂ ਹੈ ਿੲਸ ਤੇ ਵਿਚਾਰ ਕੀਤੀ ਜਾਵੇ”
ਛੋਟੀ ਜਿਹੀ ਬੱਚੀ ਨੇ ਕਿਹਾ ਠੀਕ ਹੈ ਪਰ ਪਹਿਲਾਂ ਮੇਰੇ ਿੲੱਕ ਸਵਾਲ ਦਾ ਜਵਾਬ ਦੇਵੋ ਕਿ ਿੲੱਕ ਘੋੜਾ , ਹਿਰਨ ਅਤੇ ਗਾਂ ਿੲੱਕੋ ਤਰਾਂ ਦਾ ਭੋਜਨ ਭਾਵ ਘਾਹ ਹੀ ਖਾਦੇਂ ਹਨ ਪਰ ਹਿਰਨ ਛੋਟੀਆਂ ਛੋਟੀਆਂ ਮੇਗਣਾਂ ਕਰਦਾ ਹੈ ਘੋੜਾ ਦੀ ਲਿੱਦ ਢੇਲਿਆਂ ਦੇ ਰੂਪ ਚ ਹੁੰਦੀ ਹੈ ਤੇ ਗਾਂ ਦਾ ਫੋਸ ਪਤਲਾ ਹੁੰਦਾ ਹੈ ਜਦੋੰ ਤਿੰਨੇ ਿੲੱਕੋ ਤਰਾਂ ਦਾ ਭੋਜਨ ਖਾਦੇਂ ਹਨ ਪਰ ਮਲ ਤਿੰਨਾ ਦਾ ਵੱਖਰਾ ਵੱਖਰਾ ਕਿਵੇਂ ??
ਨਾਸਤਿਕ ਜੀ ਛੋਟੀ ਬੱਚੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਏ ਤੇ ਉੱਤਰ ਦਿੱਤਾ ਕਿ ਮੈਂਨੂੰ ਿੲਸ ਬਾਰੇ ਕੋਈ ਜਾਣਕਾਰੀ ਨਹੀਂ। ਫਿਰ ਬੱਚੀ ਨੇਂ ਮੁਸਕਰਾ ਕੇ ਕਿਹਾ ਤੁਹਾਨੂੰ ਿੲਹ ਕਿਵੇਂ ਲਗਦਾ ਹੈ ਕਿ ਤੁਸੀ ਰੱਬ ਦੀ ਹੋਂਦ ਜਾਂ ਅਣਹੋਦ ਤੇ ਗੱਲ ਕਰਨ ਦੇ ਕਾਬਿਲ ਹੋ ਜਦੋਂਕਿ ਪਤਾ ਤੁਹਾਨੂੰ ਗੂੰਹ ਦਾ ਵੀ ਨਹੀਂ।
ਨਾਸਤਿਕ ਜੀ ਦਾ ਸਾਰਾ ਗਿਆਨ ਪਾਣੀ ਪਾਣੀ ਹੋ ਗਿਆ ਤੇ ਕੁੜੀ ਆਪਣੀ ਕਿਤਾਬ ਪੜਨ ਚ ਰੁੱਝ ਗਈ।